BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਐੱਗ ਫ੍ਰੀਜ਼ਿੰਗ ਤੇ ਸਪਰਮ ਫ੍ਰੀਜ਼ਿੰਗ ਮਗਰੋਂ ਬੱਚਾ ਕਿਵੇਂ ਪੈਦਾ ਹੁੰਦਾ ਹੈ, ਇਸਦੀ ਸਹੀ ਉਮਰ ਕੀ ਹੈ ਤੇ ਖਰਚਾ ਕਿੰਨਾ ਆਉਂਦਾ ਹੈ
ਬੀਬੀਸੀ ਪੰਜਾਬੀ ਦੇ ਹੈਲਥ ਪੌਡਕਾਸਟ ਸਿਹਤ ਸੀਕ੍ਰੇਟਸ ਵਿੱਚ ਐੱਗ ਫ੍ਰੀਜ਼ਿੰਗ ਨਾਲ ਜੁੜੇ ਤਮਾਮ ਸਵਾਲਾਂ ਦੇ ਜਵਾਬ ਲਈ ਡਾ. ਸਿਮਰਨਦੀਪ ਕੌਰ ਨਾਲ ਖਾਸ ਗੱਲਬਾਤ ਕੀਤੀ ਗਈ।
ਆਈਪੀਐੱਲ 2026: ਪੰਜਾਬ ਕਿੰਗਜ਼ ਦੇ ਬੱਲੇਬਾਜ਼ਾਂ ਸਮੇਤ ਉਹ ਅਨਕੈਪਡ ਖਿਡਾਰੀ ਜਿਨ੍ਹਾਂ ਨੇ ਕਮਾਲ ਕੀਤੀ
ਇਸ ਰਿਪੋਰਟ ਵਿੱਚ ਉਨ੍ਹਾਂ 10 ਅਨਕੈਪਡ ਖਿਡਾਰੀਆਂ ਦੀ ਗੱਲ ਕਰਾਂਗੇ, ਜਿਨ੍ਹਾਂ ਨੇ ਬੱਲੇ ਨਾਲ ਭਾਵੇਂ ਗੇਂਦ ਨਾਲ ਆਈਪੀਐੱਲ ਵਿੱਚ ਕਮਾਲ ਦਾ ਪ੍ਰਦਰਸ਼ਨ ਕੀਤਾ ਤੇ ਸੁਰਖੀਆਂ ਵਿੱਚ ਆਏ...
ਵਿਨੇਸ਼ ਫੋਗਾਟ ਏਸ਼ੀਆਈ ਖੇਡਾਂ ਦੀ ਦੌੜ ਤੋਂ ਬਾਹਰ, ਕਮਬੈਕ ਦੀ ਕੋਸ਼ਿਸ਼ ਵਿਚਾਲੇ ਕੁਸ਼ਤੀ ਫੈਡਰੇਸ਼ਨ ਨਾਲ ਹੋਈ ਖਿੱਚੋਤਾਣ ਨੇ ਕਿਹੜੇ ਮੁੱਦੇ ਉਜਾਗਰ ਕੀਤੇ
30 ਮਈ ਨੂੰ ਏਸ਼ੀਆਈ ਖੇਡਾਂ ਦੇ ਸਿਲੈਕਸ਼ਨ ਟ੍ਰਾਇਲ ਦੌਰਾਨ ਕੁਝ ਅਜਿਹਾ ਹੋਇਆ, ਜਿਸ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਅਤੇ ਵਿਨੇਸ਼ ਫੋਗਾਟ ਦਰਮਿਆਨ ਚੱਲ ਰਹੀ ਖਿੱਚੋਤਾਣ ਵਿੱਚ ਇੱਕ ਹੋਰ ਅਧਿਆਏ ਜੋੜ ਦਿੱਤਾ।
ਟਾਈਪ-5 ਡਾਇਬੀਟੀਜ਼: ਕੀ ਇਹ ਇਸ ਬਿਮਾਰੀ ਦੀ ਕੋਈ ਨਵੀਂ ਕਿਸਮ ਹੈ, ਡਾਕਟਰ ਚੇਤਾਵਨੀ ਦੇ ਰਹੇ ਹਨ ਕਿ ਗਲਤ ਪਛਾਣ ਮਰੀਜ਼ਾਂ ਨੂੰ ਨੁਕਸਾਨ ਪਹੁੰਚਾ ਰਹੀ
ਟਾਈਪ 5 ਡਾਇਬੀਟੀਜ਼ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਲੰਬੇ ਸਮੇਂ ਤੱਕ, ਖ਼ਾਸ ਕਰਕੇ ਬਚਪਨ ਅਤੇ ਕਿਸ਼ੋਰ ਅਵਸਥਾ ਵਿੱਚ ਕੁਪੋਸ਼ਣ ਕਾਰਨ ਹੁੰਦੀ ਹੈ। ਪਰ ਕੁਝ ਮਾਹਰ ਸਵਾਲ ਚੁੱਕਦੇ ਹਨ ਕਿ ਅਜਿਹੀ ਬਿਮਾਰੀ ਵਾਕਈ ਹੈ ਵੀ ਜਾਂ ਨਹੀਂ...
ਭਾਖੜਾ 'ਚੋਂ ਮਿਲੀ 26 ਸਾਲ ਪਹਿਲਾਂ ਡਿੱਗੀ ਵੈਨ: 'ਸਾਡੀ 26 ਸਾਲਾਂ ਦੀ ਉਡੀਕ ਉਦੋਂ ਮੁੱਕੀ ਜਦੋਂ ਉਨ੍ਹਾਂ ਦੀਆਂ ਅਸਥੀਆਂ ਮਿਲੀਆਂ'
26 ਸਾਲ ਪਹਿਲਾਂ ਭਾਖੜਾ ਨਹਿਰ ਵਿੱਚ ਡਿੱਗੀ ਓਮਨੀ ਵੈਨ ਅਤੇ ਚਾਰ ਲੋਕਾਂ ਦੀਆਂ ਅਸਥੀਆਂ ਮਿਲਣ ਨਾਲ ਪਰਿਵਾਰਾਂ ਦੀ ਲੰਬੀ ਉਡੀਕ ਮੁੱਕੀ, ਪਰ ਪਰਿਵਾਰਾਂ ਦੇ ਪੁਰਾਣੇ ਜ਼ਖ਼ਮ ਫਿਰ ਤਾਜ਼ਾ ਹੋ ਗਏ।
ਇੰਦਰਾ ਗਾਂਧੀ ਨੇ ਜਦੋਂ 'ਜਾਣਬੁੱਝ' ਰੁਪਏ ਨੂੰ ਕਮਜ਼ੋਰ ਕੀਤਾ, ਦੇਸ਼ ਅੰਦਰ ਤੇ ਬਾਹਰ ਕਿਉਂ ਵਿਰੋਧ ਹੋਇਆ
ਇੰਦਰਾ ਗਾਂਧੀ ਦੇ ਇਸ ਫੈਸਲੇ ਦੀ ਦੇਸ਼ ਭਰ ਵਿੱਚ ਤਿੱਖੀ ਅਲੋਚਨਾ ਹੋਈ ਸੀ ਅਤੇ ਇਹ ਲੰਬੇ ਸਮੇਂ ਤੱਕ ਰਾਜਨੀਤਕ ਵਿਵਾਦ ਦਾ ਵਿਸ਼ਾ ਬਣਿਆ ਰਿਹਾ ਸੀ।
ਪੰਜਾਬ ਦੀਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ 'ਚ ਕਿਹੜੇ ਦਿਲਚਸਪ ਨਤੀਜੇ ਆਏ, ਆਜ਼ਾਦ ਤੇ ਖੱਬੇ-ਪੱਖੀਆਂ ਨੇ ਕਿੱਥੇ ਬਾਜ਼ੀ ਮਾਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੇ ਪ੍ਰਦਰਸ਼ਨ 'ਤੇ ਬੋਲਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਸਾਰੀਆਂ ਲੇਅਰ ਵਿੱਚੋਂ ਪਾਸ ਹੋ ਚੁੱਕੀ ਹੈ ਅਤੇ ਹੁਣ 2027 ਦੀ ਫਾਈਨਲ ਲੇਅਰ ਵਿੱਚ ਵੀ ਜਿੱਤ ਕਰਕੇ ਦਿਖਾਏਗੀ।
ਪੰਜਾਬ ਦੀਆਂ ਨਗਰ ਨਿਗਮ ਚੋਣਾਂ 'ਚ ਜਿੱਤ ਦੇ ਬਾਵਜੂਦ 'ਆਪ' ਲਈ ਕੀ ਚਿੰਤਾ - ਕਾਂਗਰਸ, ਭਾਜਪਾ ਤੇ ਅਕਾਲੀ ਦਲ ਕਿੱਥੇ ਖੜ੍ਹੀਆਂ?
ਸੂਬੇ ਵਿੱਚ 2027 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈਆਂ ਇਨ੍ਹਾਂ ਚੋਣਾਂ ਨੂੰ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਸੀ।
ਕੇਵਲ ਢਿੱਲੋਂ ਨੇ ਪੰਜਾਬ ਭਾਜਪਾ ਦਾ ਪ੍ਰਧਾਨ ਬਣਦਿਆਂ ਹੀ ਕਿਸਾਨਾਂ ਨਾਲ ਇਹ ਵਾਅਦਾ ਕੀਤਾ, ਜਾਣੋ ਉਨ੍ਹਾਂ ਦੇ ਨਿੱਜੀ ਤੇ ਸਿਆਸੀ ਸਫ਼ਰ ਬਾਰੇ
ਕੇਵਲ ਸਿੰਘ ਢਿੱਲੋਂ ਨੂੰ ਵਿਵਾਦਾਂ ਤੋਂ ਦੂਰ ਰਹਿਣ ਵਾਲੇ ਅਤੇ ਚੰਗੀ ਬੋਲ-ਬਾਣੀ ਵਾਲੇ ਨੇਤਾ ਵਜੋਂ ਜਾਣਿਆ ਜਾਂਦਾ ਹੈ।
ਬੀਬੀਸੀ ਵਿਸ਼ੇਸ਼
ਵਾਰਾਣਸੀ ਗੰਗਾ ਇਫ਼ਤਾਰ ਕੇਸ: ਇਲਜ਼ਾਮ, ਧਾਰਾਵਾਂ ਅਤੇ ਕਾਨੂੰਨੀ ਸਵਾਲਾਂ ਵਿੱਚ ਉਲਝਿਆ ਮਾਮਲਾ
ਵਾਰਾਣਸੀ ਵਿੱਚ ਗੰਗਾ ‘ਤੇ ਬੋਟਿੰਗ ਦੌਰਾਨ ਇਫ਼ਤਾਰ ਪਾਰਟੀ ਨੂੰ ਲੈ ਕੇ ਖ਼ਬਰਾਂ ਵਿੱਚ ਕਿਹਾ ਗਿਆ ਕਿ ਬਿਰਿਆਨੀ ਖਾਧੀ ਗਈ ਅਤੇ ਹੱਡੀਆਂ ਨਦੀ ਵਿੱਚ ਸੁੱਟੀਆਂ ਗਈਆਂ, ਪਰ ਜਾਂਚ ਤੋਂ ਪਤਾ ਲੱਗਦਾ ਹੈ ਕਿ ਮਾਮਲਾ ਕਾਫ਼ੀ ਗੁੰਝਲਦਾਰ ਹੈ।
ਬ੍ਰਿਟੇਨ ਵਿੱਚ ਪੰਜਾਬੀ ਮੂਲ ਦੇ ਵਿਅਕਤੀ 'ਤੇ 18 ਸਾਲਾ ਨੌਜਵਾਨ ਦਾ 'ਕਿਰਪਾਨ ਨਾਲ ਕਤਲ ਕਰਨ' ਦੇ ਇਲਜ਼ਾਮ ਲੱਗੇ, ਹੁਣ ਤੱਕ ਸੁਣਵਾਈ 'ਚ ਕੀ-ਕੀ ਹੋਇਆ
3 ਦਸੰਬਰ ਨੂੰ 18 ਸਾਲਾ ਹੈਨਰੀ ਨੋਵਾਕ ਦਾ ਕਤਲ ਹੋ ਗਿਆ ਸੀ ਜਿਸ ਦੇ ਇਲਜ਼ਾਮ ਵਿੱਚ 23 ਸਾਲਾ ਵਿਕਰਮ ਦਿਗਵਾ ’ਤੇ ਸਾਊਥਹੈਂਟਪਨ ਕੋਰਟ ਵਿੱਚ ਮੁਕੱਦਮਾ ਚੱਲ ਰਿਹਾ ਹੈ। ਕੋਰਟ ਵਿੱਚ ਵਿਕਰਮ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਆਪ ਆਤਮ-ਰੱਖਿਆ ਲਈ ਇਹ ਕਦਮ ਚੁੱਕਿਆ ਸੀ ਕਿਉਂਕਿ ਉਕਤ ਨੌਜਵਾਨ ਨੇ ਉਸ ਖ਼ਿਲਾਫ਼ ਨਸਲੀ ਟਿੱਪਣੀਆਂ ਕੀਤੀਆਂ, ਉਸ ਦੇ ਮੁੱਕਾ ਮਾਰਿਆ ਅਤੇ ਪੱਗ ਲਾਹ ਦਿੱਤੀ।
ਰਣਧੀਰ ਸਿੰਘ ਦਾ ਦੇਹਾਂਤ: ਪੰਜ ਵਾਰ ਦੇ ਓਲੰਪੀਅਨ, ਉੱਘੇ ਪ੍ਰਸ਼ਾਸਕ ਅਤੇ ਭਾਰਤ ਦੀ ਖੇਡ ਵਿਰਾਸਤ ਦੇ ਰਖਵਾਲੇ ਦਾ ਸਫ਼ਰ
ਰਣਧੀਰ ਸਿੰਘ ਪੰਜ ਵਾਰ ਦੇ ਓਲੰਪੀਅਨ, ਏਸ਼ੀਆਈ ਖੇਡਾਂ ਦੇ ਸੋਨ ਤਗਮਾ ਜੇਤੂ ਅਤੇ ਭਾਰਤੀ ਖੇਡ ਪ੍ਰਸ਼ਾਸਨ ਦੇ ਅਹਿਮ ਚਿਹਰੇ ਸਨ, ਜਿਨ੍ਹਾਂ ਨੇ ਦਹਾਕਿਆਂ ਤੱਕ ਭਾਰਤੀ ਖੇਡਾਂ ਦੀ ਅਗਵਾਈ ਕੀਤੀ।
ਸੈਕਸ ਹਾਰਮੋਨਜ਼ ਦਾ ਉਮਰ ਨਾਲ ਕੀ ਸਬੰਧ ਹੈ? ਮਰਦਾਂ ਦੇ ਮੁਕਾਬਲੇ ਔਰਤਾਂ ਦੀ ਉਮਰ ਜ਼ਿਆਦਾ ਕਿਉਂ ਹੁੰਦੀ ਹੈ?
ਮਹਿਲਾਵਾਂ ਦੀ ਲੰਬੀ ਉਮਰ ਦੇ ਕਾਰਨ ਪੂਰੀ ਤਰ੍ਹਾਂ ਪਤਾ ਨਹੀਂ ਹਨ ਪਰ ਵਿਗਿਆਨੀਆਂ ਕੋਲ ਕੁਝ ਅੰਦਾਜ਼ੇ ਹਨ। ਅਤੇ ਇਹ ਇਸ ਗੱਲ ਨੂੰ ਸਮਝਾਉਣ ਵਿੱਚ ਵੀ ਮਦਦ ਕਰ ਸਕਦੇ ਹਨ ਕਿ ਕੁਝ ਪ੍ਰਜਾਤੀਆਂ ਜਿਵੇਂ ਕਿ ਪੰਛੀਆਂ ਵਿੱਚ ਆਖਿਰ ਕਿਉਂ ਨਰਾਂ ਦੀ ਉਮਰ ਲੰਬੀ ਹੁੰਦੀ ਹੈ।
ਫ਼ੀਫ਼ਾ ਵਿਸ਼ਵ ਕੱਪ: ਤਿੰਨ ਚੈਂਪੀਅਨਾਂ ਬਾਰੇ ਸਹੀ ਭਵਿੱਖਬਾਣੀ ਕਰਨ ਵਾਲੇ ਅਰਥ ਸ਼ਾਸਤਰੀ ਨੇ ਇਸ ਵਾਰ ਕੀ ਦੱਸਿਆ, ਇਹ ਗਣਨਾ ਹੈ ਜਾਂ ਇਤਫ਼ਾਕ
ਜਰਮਨ ਅਰਥ ਸ਼ਾਸਤਰੀ ਜੋਆਚਿਮ ਕਲੇਮੈਂਟ ਨੇ 2014 ਤੋਂ ਲੈ ਕੇ ਹੁਣ ਤੱਕ 100 ਫ਼ੀਸਦੀ ਮਾਮਲਿਆਂ ਵਿੱਚ ਵਿਸ਼ਵ ਕੱਪ ਜੇਤੂ ਦੀ ਸਹੀ ਭਵਿੱਖਵਾਣੀ ਕੀਤੀ ਹੈ।
ਯੂਕਰੇਨ ਨੇ ਰੂਸੀ ਡਰੋਨ ਹਮਲਿਆਂ ਨਾਲ ਨਜਿੱਠਣ ਲਈ ਲੱਭਿਆ ਕਿਹੜਾ ਸਸਤਾ ਤੇ ਹਾਈ-ਟੈੱਕ ਤਰੀਕਾ
ਰੂਸੀ ਡਰੋਨ ਹਮਲਿਆਂ ਦਾ ਮੁਕਾਬਲਾ ਕਰਨ ਲਈ, ਯੂਕਰੇਨ ਨੇ ਮਹਿੰਗੇ ਹਵਾਈ ਰੱਖਿਆ ਪ੍ਰਣਾਲੀਆਂ ਦੀ ਬਜਾਏ ਕਈ ਵਿਲੱਖਣ ਹੱਲ ਲੱਭੇ ਹਨ।
'ਦਿ ਗ੍ਰੇਟ ਗਾਮਾ': ਪਟਿਆਲਾ ਨਾਲ ਜੁੜੇ ਉਸ ਭਲਵਾਨ ਦੀ ਕਹਾਣੀ, ਜੋ ਦਿਨ ਵਿੱਚ 6 ਕੁੱਕੜ ਖਾਂਦਾ ਤੇ 15 ਘੰਟੇ ਕਸਰਤ ਕਰਦਾ ਸੀ, ਪਰ ਕਦੇ ਨਹੀਂ ਹਾਰਿਆ
ਗਾਮਾ ਨੇ ਤਿੰਨ ਹਜ਼ਾਰ ਕੁਸ਼ਤੀਆਂ ਕੀਤੀਆਂ ਪਰ ਕਦੇ ਹਾਰੇ ਨਹੀਂ। ਉਹ ਬਚਪਨ ਤੋਂ ਹੀ ਅਸਾਧਾਰਣ ਭਲਵਾਨ ਸਨ। ਗਾਮਾ ਨੇ ਸਿਰਫ਼ ਦੱਸ ਸਾਲ ਦੀ ਉਮਰ ਵਿੱਚ 400 ਭਲਵਾਨਾਂ ਦੀ ਭੀੜ ਵਿੱਚ ਸਭ ਤੋਂ ਵੱਧ ਬੈਠਕਾਂ ਲਗਾਈਆਂ ਸਨ।
ਰਾਤ ਦੀ ਨੀਂਦ ਅਤੇ ਦਿਨ ਦੀ ਗਰਮੀ ਦੇ ਤਣਾਅ ਵਿਚਕਾਰ ਇੱਕ ਡੂੰਘਾ ਰਿਸ਼ਤਾ ਹੈ; ਸੂਰਜ ਡੁੱਬਣ ਤੋਂ ਬਾਅਦ ਵੀ ਲੂਅ ਦਾ ਪ੍ਰਕੋਪ ਜਾਰੀ
ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਬਿਹਾਰ, ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਘੱਟੋ-ਘੱਟ ਤਾਪਮਾਨ ਆਮ ਔਸਤ ਤਾਪਮਾਨ ਤੋਂ ਪੰਜ ਡਿਗਰੀ ਸੈਲਸੀਅਸ ਵੱਧ ਰਿਹਾ...
'ਮੈਨੂੰ ਸਰਕਾਰ ਕਰਕੇ ਬਾਹਰ ਜਾਣ ਤੋਂ ਡਰ ਲੱਗਦਾ, ਮਾਂ ਕਹਿੰਦੀ ਵਿਆਹ ਕਰਨਾ ਪੈਣਾ, ਮੈਂ ਪੜ੍ਹਨਾ ਚਾਹੁੰਦੀ ਹਾਂ', ਉਹ ਮੁਲਕ ਜਿੱਥੇ ਔਰਤਾਂ ਦੀ ਮਰਜ਼ੀ ਮਾਅਨੇ ਨਹੀਂ ਰੱਖਦੀ
ਤਾਲਿਬਾਨ ਦੀਆਂ ਪਾਬੰਦੀਆਂ ਕਾਰਨ ਅਫਗਾਨ ਕੁੜੀਆਂ ਦੀ ਪੜ੍ਹਾਈ ਰੁਕ ਗਈ ਹੈ। ਬਹੁਤੀਆਂ ਲਈ ਵਿਆਹ ਹੀ ਇਕੱਲਾ ਰਸਤਾ ਬਣ ਗਿਆ, ਜਦਕਿ ਉਹ ਆਪਣੇ ਸੁਪਨੇ ਅਤੇ ਆਜ਼ਾਦੀ ਖੋ ਰਹੀਆਂ ਹਨ।
ਪੀਐੱਮਡੀਡੀ ਪੀੜਤ ਇੱਕ ਮਹਿਲਾ ਦਾ ਦਰਦ, 'ਜੀਵਨ ਇਸ ਤਰ੍ਹਾਂ ਹੈ ਜਿਵੇਂ ਹਰ ਮਹੀਨੇ ਮੌਤ ਦਾ ਸਾਇਆ ਤੁਹਾਡੇ ਦਰਵਾਜ਼ੇ 'ਤੇ ਆ ਖੜ੍ਹੇ'
ਅਨਿਕਾ ਨੂੰ ਹਰ ਮਹੀਨੇ ਦੋ ਹਫਤਿਆਂ ਤੱਕ ਖੁਦਕੁਸ਼ੀ ਦੇ ਵਿਚਾਰ ਆਉਂਦੇ ਰਹਿੰਦੇ ਸਨ, ਅਤੇ ਫਿਰ ਜਿਵੇਂ ਕੋਈ ਸਵਿੱਚ ਆਨ ਹੁੰਦਾ ਹੈ, ਉਨ੍ਹਾਂ ਦੇ ਪੀਰੀਅਡਸ ਸ਼ੁਰੂ ਹੁੰਦੇ ਹੀ ਉਹ ਸਾਰਾ ਹਨ੍ਹੇਰਾ ਦੂਰ ਹੋ ਜਾਂਦਾ ਸੀ...
ਬਲਦੇਵ ਸਿੰਘ ਦੀ ਕਹਾਣੀ, ਜਿਨ੍ਹਾਂ ਨੇ ਕੁੜੀਆਂ ਦੇ ਹੱਥ ਹਾਕੀ ਫੜ੍ਹਾ ਕੇ ਬਦਲ ਦਿੱਤੀ ਉਨ੍ਹਾਂ ਦੀ ਤਕਦੀਰ ਤੇ ਦੇਸ਼ ਨੂੰ ਦਿੱਤੀਆਂ ਸ਼ਾਨਦਾਨ ਖਿਡਾਰਨਾਂ
ਬਲਦੇਵ ਸਿੰਘ ਨੇ ਸ਼ਾਹਬਾਦ ਵਿੱਚ ਮਹਿਲਾ ਹਾਕੀ ਰਾਹੀਂ ਸਮਾਜਿਕ ਕ੍ਰਾਂਤੀ ਲਿਆਂਦੀ। ਧੀਆਂ ਨੂੰ ਬੋਝ ਸਮਝਣ ਵਾਲਾ ਕਸਬਾ ਅੱਜ ਭਾਰਤੀ ਮਹਿਲਾ ਹਾਕੀ ਦੀ ਪਛਾਣ ਅਤੇ ਮਾਣ ਬਣ ਚੁੱਕਾ ਹੈ।
'ਜੋ ਤਾਅਨੇ ਮਾਰਦੇ ਸੀ ਹੁਣ ਉਨ੍ਹਾਂ ਨੂੰ ਜਵਾਬ ਮਿਲ ਗਿਆ', ਭਾਰਤੀ ਕ੍ਰਿਕਟ ਟੀਮ ਵਿੱਚ ਸਿਲੈਕਟ ਹੋਏ ਗੁਰਨੂਰ ਦੇ ਪਰਿਵਾਰ ਨੇ ਕੀ ਕਿਹਾ
ਪੰਜਾਬ ਦੇ ਖਿਡਾਰੀ ਗੁਰਨੂਰ ਸਿੰਘ ਬਰਾੜ ਨੂੰ ਬੀਸੀਸੀਆਈ ਨੇ ਅਗਲੇ ਮਹੀਨੇ ਅਫ਼ਗਾਨਿਸਤਾਨ ਖਿਲਾਫ ਹੋਣ ਵਾਲੀ ਇੱਕ ਟੈਸਟ ਅਤੇ ਵਨਡੇ ਸੀਰੀਜ਼ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਹੈ।






















































